'); ਭਾਰਤ ਨੂੰ ਪਹਿਲਾ ਤਗਮਾ ਦੇਣ ਵਾਲੀ ਭਵਾਨੀ ਦੀ ਕਹਾਣੀ; 'ਵਿਕਲਪ ਨਾ ਬਚਣ ਕਰਕੇ ਕੀਤੀ ਤਲਵਾਰਬਾਜ਼ੀ ਦੀ ਚੋਣ'

ਭਾਰਤ ਨੂੰ ਪਹਿਲਾ ਤਗਮਾ ਦੇਣ ਵਾਲੀ ਭਵਾਨੀ ਦੀ ਕਹਾਣੀ; 'ਵਿਕਲਪ ਨਾ ਬਚਣ ਕਰਕੇ ਕੀਤੀ ਤਲਵਾਰਬਾਜ਼ੀ ਦੀ ਚੋਣ'

Chief Editor
0
ਨਵੀਂ ਦਿੱਲੀ: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ 19 ਜੂਨ ਨੂੰ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। 29 ਸਾਲਾ ਭਵਾਨੀ ਦੇਵੀ ਨੇ ਚੀਨ ਦੇ ਵੂਸ਼ੀ 'ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ 'ਚ ਹਾਰਨ ਦੇ ਬਾਵਜੂਦ ਕਾਂਸੀ

ਨਵੀਂ ਦਿੱਲੀ: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ 19 ਜੂਨ ਨੂੰ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। 29 ਸਾਲਾ ਭਵਾਨੀ ਦੇਵੀ ਨੇ ਚੀਨ ਦੇ ਵੂਸ਼ੀ 'ਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ 'ਚ ਹਾਰਨ ਦੇ ਬਾਵਜੂਦ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਦੱਸ ਦੇਈਏ ਕਿ ਦੇਸ਼ ਲਈ ਤਲਵਾਰਬਾਜ਼ੀ 'ਚ ਇਹ ਪਹਿਲਾ ਤਮਗਾ ਹੈ।

ਕਾਬਲੇਗੌਰ ਹੈ ਕਿ ਭਵਾਨੀ ਨੂੰ ਸੈਮੀਫਾਈਨਲ 'ਚ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਦੇ ਖਿਲਾਫ ਕੰਡੇਦਾਰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਭਵਾਨੀ ਇਸ ਮੈਚ ਵਿੱਚ 14-15 ਨਾਲ ਹਾਰ ਗਈ ਸੀ ਪਰ ਉਸ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਦਰਅਸਲ ਭਵਾਨੀ ਦੇਵੀ ਨੇ ਏਸ਼ਿਆਈ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਮਿਸਾਕੀ ਇਮੁਰਾ ਨੂੰ ਹਰਾ ਕੇ ਤਗ਼ਮਾ ਪੱਕਾ ਕੀਤਾ  ਪਰ ਚੀਨ ਦੇ ਵੂਸ਼ੀ ਵਿੱਚ ਮਹਿਲਾ ਸੈਬਰ ਈਵੈਂਟ ਖ਼ਿਲਾਫ਼ ਸੈਮੀ ਫਾਈਨਲ ਵਿੱਚ ਹਾਰ ਗਈ। ਇਸ ਹਾਰ ਦੇ ਬਾਵਜੂਦ ਉਸ ਨੇ ਕਾਂਸੀ ਦਾ ਤਗਮਾ ਆਪਣੇ ਨਾਂ ਦਰਜ ਕਰਵਾਇਆ।

ਹੋਰ ਖ਼ਬਰਾਂ ਵੀ ਪੜ੍ਹੋ: 

ਰਵੀ ਸਿਨਹਾ: ਕੌਣ ਹਨ ਭਾਰਤ ਦੀ ਖੂਫੀਆ ਏਜੰਸੀ ਦੇ ਨਵੇਂ ਮੁਖੀ, ਇਥੇ ਜਾਣੋ
ਪੀਐਮ ਮੋਦੀ ਦਾ ਅਮਰੀਕਾ ਦੌਰਾ ਇਸ ਵਾਰ ਬਹੁਤ ਵੱਖਰਾ ਹੋਣ ਵਾਲਾ ਹੈ,ਜਾਣੋ ਇੰਨਾ ਮਹੱਤਵਪੂਰਨ ਕਿਉਂ ਹੈ
ਚੋਰ ਮੋਰੀ ਰਾਹੀਂ ਪੁਲਿਸ ਐਕਟ 'ਚ ਤਬਦੀਲੀ ਲਿਆਉਣ ਦੀ ਤਿਆਰੀ 'ਚ ਮਾਨ ਸਰਕਾਰ - ਅਕਾਲੀ ਦਲ

ਟੂਰਨਾਮੈਂਟ 'ਚ ਸ਼ਾਨਦਾਰ ਰਿਹੈ ਭਵਾਨੀ ਦਾ ਪ੍ਰਦਰਸ਼ਨ 

ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਇਸ ਜਿੱਤ ਨਾਲ ਭਵਾਨੀ ਨੇ ਇਸ ਚੈਂਪੀਅਨਸ਼ਿਪ 'ਚ ਭਾਰਤ ਦਾ ਪਹਿਲਾ ਤਮਗਾ ਵੀ ਪੱਕਾ ਕਰ ਲਿਆ। ਭਵਾਨੀ ਨੇ ਵਿਸ਼ਵ ਚੈਂਪੀਅਨ 'ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਮਿਸਾਕੀ ਨੂੰ ਮੈਚ ਵਿੱਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਦੱਸ ਦੇਈਏ ਕਿ ਮਿਸਾਕੀ ਇਮੁਰਾ ਵਿਸ਼ਵ ਚੈਂਪੀਅਨ ਹੈ ਅਤੇ ਉਸ ਦੇ ਖਿਲਾਫ ਭਵਾਨੀ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ।

ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਦਿੱਤੀ ਵਧਾਈ

ਰਾਜੀਵ ਮਹਿਤਾ, ਜਨਰਲ ਸਕੱਤਰ, ਫੈਂਸਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਭਵਾਨੀ ਦੇਵੀ ਨੂੰ ਉਸਦੀ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ, "ਇਹ ਭਾਰਤੀ ਤਲਵਾਰਬਾਜ਼ੀ ਲਈ ਬਹੁਤ ਮਾਣ ਵਾਲਾ ਦਿਨ ਹੈ। ਭਵਾਨੀ ਦੇਵੀ ਨੇ ਉਹ ਕਰ ਦਿਖਾਇਆ ਹੈ ਜੋ ਇਸ ਤੋਂ ਪਹਿਲਾਂ ਕੋਈ ਹੋਰ ਨਹੀਂ ਕਰ ਸਕਿਆ।" 

ਜ਼ਿਕਰ ਇਹ ਖ਼ਾਸ ਹੈ ਕਿ ਭਵਾਨੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਫੈਂਸਰ ਹੈ। ਭਵਾਨੀ ਜੋ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਫੈਂਸਰ ਬਣੀ ਸੀ, ਟੋਕੀਓ ਵਿੱਚ ਰਾਊਂਡ ਆਫ 32 ਵਿੱਚ ਹਾਰ ਕੇ ਬਾਹਰ ਹੋ ਗਈ ਸੀ। ਟੋਕੀਓ ਓਲੰਪਿਕ ਵਿੱਚ ਭਵਾਨੀ ਦੇਵੀ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਭਾਵੇਂ ਉਹ ਦੇਸ਼ ਲਈ ਤਮਗਾ ਜਿੱਤਣ ਤੋਂ ਖੁੰਝ ਗਈ ਪਰ ਉਸ ਦੇ ਪ੍ਰਦਰਸ਼ਨ ਦੀ ਹਰ ਪਾਸੇ ਤਾਰੀਫ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਵਾਨੀ ਦੀ ਖੂਬ ਤਾਰੀਫ ਕੀਤੀ ਸੀ।

ਏਸ਼ਿਆਈ ਅੰਡਰ-23 ਜਿੱਤਣ ਵਾਲੀ ਪਹਿਲੀ ਭਾਰਤੀ ਭਵਾਨੀ

ਭਵਾਨੀ ਦੇਵੀ ਨੇ ਤਲਵਾਰਬਾਜ਼ੀ ਵਿੱਚ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਉਹ ਦੁਨੀਆ ਦੀ 42ਵੇਂ ਨੰਬਰ ਦੀ ਖਿਡਾਰਨ ਹੈ। ਉਸਨੇ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦੇ ਤਗਮੇ ਨਾਲ ਸ਼ੁਰੂਆਤ ਕੀਤੀ। ਇਹ ਗੱਲ 2009 ਦੀ ਹੈ। ਫਿਰ ਭਵਾਨੀ ਨੇ ਇੰਟਰਨੈਸ਼ਨਲ ਓਪਨ, ਕੈਡੇਟ ਏਸ਼ੀਅਨ ਚੈਂਪੀਅਨਸ਼ਿਪ, ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਟੂਰਨਾਮੈਂਟਾਂ 'ਚ ਤਗਮੇ ਜਿੱਤੇ। ਉਹ ਏਸ਼ਿਆਈ ਅੰਡਰ-23 ਜਿੱਤਣ ਵਾਲੀ ਪਹਿਲੀ ਭਾਰਤੀ ਹੈ।

ਹੋਰ ਖ਼ਬਰਾਂ ਵੀ ਪੜ੍ਹੋ: 

CM ਭਗਵੰਤ ਮਾਨ 'ਦਿੱਲੀ ਆਲੇ ਆਕਾ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ' ਪੰਜਾਬ ਦੀ ਤਰੱਕੀ ਵੱਲ ਵੀ ਧਿਆਨ ਦਿਓ- ਹਰਜਿੰਦਰ ਸਿੰਘ ਧਾਮੀ
ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ, ਭਾਰਤ ਦੀ ਵਾਂਟੇਡ ਸੂਚੀ 'ਚ ਸੀ ਸ਼ਾਮਲ

ਹੋਰ ਕੋਈ ਵਿਕਲਪ ਨਾ ਹੋਣ ਕਰਕੇ ਕੀਤੀ ਸੀ ਫੈਂਸਿੰਗ ਦੀ ਚੋਣ 

ਭਵਾਨੀ ਦੇਵੀ ਦੇਸ਼ ਦੇ ਉਨ੍ਹਾਂ 15 ਚੁਣੇ ਹੋਏ ਐਥਲੀਟਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਫਾਊਂਡੇਸ਼ਨ ਨੇ ਸਮਰਥਨ ਦਿੱਤਾ ਸੀ। ਭਵਾਨੀ ਦਾ ਜਨਮ ਚੇਨਈ, ਤਾਮਿਲਨਾਡੂ ਵਿੱਚ ਹੋਇਆ ਸੀ। 10 ਸਾਲ ਦੀ ਉਮਰ ਵਿੱਚ ਖੇਡਾਂ ਵਿੱਚ ਰੁਚੀ ਬਣ ਗਈ। ਅਗਲੇ ਸਾਲ ਭਵਾਨੀ ਨੂੰ ਤਲਵਾਰਬਾਜ਼ੀ ਨਾਲ ਪਿਆਰ ਹੋ ਗਿਆ। ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ, ਭਵਾਨੀ ਨੇ ਹੱਸਦੇ ਹੋਏ ਕਿਹਾ ਸੀ, "ਜਦੋਂ ਮੈਂ ਖੇਡਾਂ ਵਿੱਚ ਹਿੱਸਾ ਲੈਣ ਲਈ ਦਾਖਲਾ ਲਿਆ ਤਾਂ ਸਾਨੂੰ ਸਾਰਿਆਂ ਨੂੰ ਸਮੂਹਾਂ ਵਿੱਚ ਵੰਡਿਆ ਗਿਆ ਸੀ ਅਤੇ ਪੰਜ ਵੱਖ-ਵੱਖ ਖੇਡਾਂ ਵਿੱਚੋਂ ਚੁਣਨ ਲਈ ਇੱਕ ਵਿਕਲਪ ਦਿੱਤਾ ਗਿਆ ਸੀ। ਜਦੋਂ ਤੱਕ ਮੇਰੀ ਵਾਰੀ ਆਈ, ਸਲਾਟ 'ਚ ਸਿਰਫ ਫੈਂਸਿੰਗ ਹੀ ਬਚੀ ਸੀ।" 

[Collection]

Post a Comment

0Comments

Post a Comment (0)