'); Viral Video : ਅਚਾਨਕ ਹਵਾ 'ਚ ਖੁੱਲ੍ਹਿਆ ਯਾਤਰੀਆਂ ਨਾਲ ਭਰੇ ਜਹਾਜ਼ ਦਾ ਦਰਵਾਜ਼ਾ, ਰੁਕ ਗਏ ਲੋਕਾਂ ਦੇ ਸਾਹ

Viral Video : ਅਚਾਨਕ ਹਵਾ 'ਚ ਖੁੱਲ੍ਹਿਆ ਯਾਤਰੀਆਂ ਨਾਲ ਭਰੇ ਜਹਾਜ਼ ਦਾ ਦਰਵਾਜ਼ਾ, ਰੁਕ ਗਏ ਲੋਕਾਂ ਦੇ ਸਾਹ

Chief Editor
0
Viral Videos: ਕਲਪਨਾ ਕਰੋ ਕਿ ਤੁਸੀਂ ਇੱਕ ਫਲਾਈਟ ਵਿੱਚ ਸਫ਼ਰ ਕਰ ਰਹੇ ਹੋ, ਜੋ ਅਸਮਾਨ ਦੀ ਉਚਾਈ ਵਿੱਚ ਹਵਾ ਨਾਲ ਗੱਲਾਂ ਕਰਦੀ ਅੱਗੇ ਵਧ ਰਹੀ ਹੈ ਅਤੇ ਵਿੱਚ ਅਸਮਾਨ ਦੇ ਅਚਾਨਕ ਜਹਾਜ਼ ਦਾ ਗੇਟ ਖੁੱਲ੍ਹ ਜਾਵੇ, ਕੀ ਕਰੋਗੇ ? ਯਕੀਨਨ ਰੱਖਿਓ ਤੁਹਾਡੀ

Viral Videos: ਕਲਪਨਾ ਕਰੋ ਕਿ ਤੁਸੀਂ ਇੱਕ ਫਲਾਈਟ ਵਿੱਚ ਸਫ਼ਰ ਕਰ ਰਹੇ ਹੋ, ਜੋ ਅਸਮਾਨ ਦੀ ਉਚਾਈ ਵਿੱਚ ਹਵਾ ਨਾਲ ਗੱਲਾਂ ਕਰਦੀ ਅੱਗੇ ਵਧ ਰਹੀ ਹੈ ਅਤੇ ਵਿੱਚ ਅਸਮਾਨ ਦੇ ਅਚਾਨਕ ਜਹਾਜ਼ ਦਾ ਗੇਟ ਖੁੱਲ੍ਹ ਜਾਵੇ, ਕੀ ਕਰੋਗੇ ? ਯਕੀਨਨ ਰੱਖਿਓ ਤੁਹਾਡੀ ਵੀ ਸਿੱਟੀ ਬਿੱਟੀ ਗੁਲ ਹੋ ਜਾਵੇਗੀ। ਅਜਿਹਾ ਅਸਲ ਵਿੱਚ ਹੋਇਆ ਹੈ, ਜਿਸ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਰਹੀ ਹੈ ਅਤੇ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ। 

ਬ੍ਰਾਜ਼ੀਲ ਦੀ ਇੱਕ ਫਲਾਈਟ 'ਚ ਹਾਦਸਾ

ਅਸਲ 'ਚ ਅਜਿਹਾ ਹੀ ਭਿਆਨਕ ਦ੍ਰਿਸ਼ ਬ੍ਰਾਜ਼ੀਲ ਦੀ ਇੱਕ ਫਲਾਈਟ 'ਚ ਦੇਖਣ ਨੂੰ ਮਿਲਿਆ, ਜਿੱਥੇ ਜਹਾਜ਼ ਦਾ ਗੇਟ ਅਚਾਨਕ ਹਵਾ 'ਚ ਖੁੱਲ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 12 ਜੂਨ ਨੂੰ ਸਾਓ ਲੁਈਸ ਤੋਂ ਸਾਲਵਾਡੋਰ ਜਾ ਰਿਹਾ ਸੀ।


ਡਰਾਉਣਾ ਨਜ਼ਾਰਾ ਦੇਖ ਸਹਿਮੇ ਲੋਕ 

ਇਸ ਵੀਡੀਓ ਨੂੰ ਟਵਿਟਰ 'ਤੇ ਬ੍ਰੇਕਿੰਗ ਐਵੀਏਸ਼ਨ ਨਿਊਜ਼ ਐਂਡ ਵੀਡੀਓਜ਼ ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ। ਕਲਿੱਪ 'ਚ ਹਵਾਈ ਜਹਾਜ਼ ਦਾ ਦਰਵਾਜ਼ਾ ਵੀ ਸਾਫ ਦਿਖਾਈ ਦੇ ਰਿਹਾ ਹੈ, ਜੋ ਅੱਧ-ਹਵਾ 'ਚ ਖੁੱਲਿਆ ਪਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ਦੇ ਅੰਦਰ ਕਿਵੇਂ ਹਵਾ ਤੇਜ਼ ਵਾਹ ਚੱਲ ਰਹੀ ਹੈ। ਹਵਾ ਦੇ ਤੇਜ਼ ਝੱਖੜ ਵੀ ਉਡਾਣ ਦੇ ਅੰਦਰ ਆਉਂਦੇ ਵੇਖੇ ਜਾ ਸਕਦੇ ਹਨ। ਇਸ ਦੌਰਾਨ ਫਲਾਈਟ ਦਾ ਗੇਟ ਖੁੱਲ੍ਹਾ ਹੈ ਅਤੇ ਹਵਾ 'ਚ ਉੱਡ ਰਿਹਾ ਹੈ ਅਤੇ ਆਸਮਾਨ 'ਚ ਤੈਰਦੇ ਬੱਦਲ ਸਾਫ ਦਿਖਾਈ ਦੇ ਰਹੇ ਹਨ।

ਸ਼ੀਸ਼ਾ ਤੋੜ ਪਾਇਲਟ ਨਾਲ ਟਕਰਾਇਆ ਪੰਛੀ 

ਇਕਵਾਡੋਰ ਵਿੱਚ ਇੱਕ ਪਾਇਲਟ ਨੇ ਬੇਮਿਸਾਲ ਸੰਜਮ ਦਾ ਪ੍ਰਦਰਸ਼ਨ ਕੀਤਾ ਜਦੋਂ ਇੱਕ ਵਿਸ਼ਾਲ ਪੰਛੀ ਵਿੰਡਸਕਰੀਨ ਤੋੜ ਕਾਕਪਿਟ 'ਚ ਪਾਇਲਟ ਦੇ ਮੂੰਹ ਨਾਲ ਆ ਟਕਰਾਇਆ। ਇਸ ਘਟਨਾ ਨੇ ਪਾਇਲਟ ਦਾ ਮੂੰਹ ਖੂਨ ਨਾਲ ਲਥਪਥ ਛੱਡ ਦਿੱਤਾ। ਜਿਸ ਤੋਂ ਬਾਅਦ ਉਸਨੇ ਦਿਲ ਨੂੰ ਝੰਝੋੜਨ ਵਾਲੀ ਇਸ ਘਟਨਾ ਦਾ ਇੱਕ ਵੀਡੀਓ ਸ਼ੂਟ ਕੀਤਾ। ਸੋਸ਼ਲ ਮੀਡੀਆ 'ਤੇ ਹੁਣ ਲੋਕ ਇਸ ਵੀਡੀਓ ਨੂੰ ਦੇਖ ਹੈਰਾਨ ਹਨ।

ਵਾਇਰਲ ਫੁਟੇਜ ਟਕਰਾਅ ਤੋਂ ਬਾਅਦ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਪੰਛੀ ਦੀ ਬੇਜਾਨ ਸ਼ਰੀਰ ਪਾਇਲਟ ਦੇ ਉੱਪਰ ਲਟਕਿਆ ਹੋਇਆ। ਖੂਨ ਦੇ ਧੱਬਿਆਂ ਨੇ ਪਾਇਲਟ ਦੇ ਚਿਹਰੇ ਅਤੇ ਵਰਦੀ ਨੂੰ ਢੱਕ ਦਿੱਤਾ ਹੋਇਆ। ਪਰ ਉਸਨੇ ਬੇਪਰਵਾਹ ਜਹਾਜ਼ ਨੂੰ ਚਲਾਉਣਾ ਜਾਰੀ ਰੱਖਿਆ। 


ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ਵਿੱਚ ਸ਼ਾਮਲ ਪੰਛੀ ਦੀ ਪ੍ਰਜਾਤੀ ਦੀ ਪਛਾਣ ਨਹੀਂ ਕੀਤੀ ਹੈ। ਕਿਆਸ ਲਾਏ ਜਾ ਰਹੇ ਨੇ ਕਿ ਇਹ ਇੱਕ ਐਂਡੀਅਨ ਕੰਡੋਰ ਹੋ ਸਕਦਾ ਹੈ, ਇੱਕ ਵੱਡਾ ਪੰਛੀ ਜੋ ਇਸਦੇ ਵਿਸ਼ਾਲ ਖੰਭਾਂ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਕੁਲ ਲੰਬਾਈ 10 ਫੁੱਟ ਤੱਕ ਹੋ ਸਕਦੀ ਹੈ।

ਹੋਰ ਖ਼ਬਰਾਂ ਵੀ ਪੜ੍ਹੋ: 

- CM ਭਗਵੰਤ ਮਾਨ 'ਦਿੱਲੀ ਆਲੇ ਆਕਾ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ' ਪੰਜਾਬ ਦੀ ਤਰੱਕੀ ਵੱਲ ਵੀ ਧਿਆਨ ਦਿਓ- ਹਰਜਿੰਦਰ ਸਿੰਘ ਧਾਮੀ
- ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ, ਭਾਰਤ ਦੀ ਵਾਂਟੇਡ ਸੂਚੀ 'ਚ ਸੀ ਸ਼ਾਮਲ
- ਰਵੀ ਸਿਨਹਾ: ਕੌਣ ਹਨ ਭਾਰਤ ਦੀ ਖੂਫੀਆ ਏਜੰਸੀ ਦੇ ਨਵੇਂ ਮੁਖੀ, ਇਥੇ ਜਾਣੋ
- ਪੀਐਮ ਮੋਦੀ ਦਾ ਅਮਰੀਕਾ ਦੌਰਾ ਇਸ ਵਾਰ ਬਹੁਤ ਵੱਖਰਾ ਹੋਣ ਵਾਲਾ ਹੈ,ਜਾਣੋ ਇੰਨਾ ਮਹੱਤਵਪੂਰਨ ਕਿਉਂ ਹੈ
- ਚੋਰ ਮੋਰੀ ਰਾਹੀਂ ਪੁਲਿਸ ਐਕਟ 'ਚ ਤਬਦੀਲੀ ਲਿਆਉਣ ਦੀ ਤਿਆਰੀ 'ਚ ਮਾਨ ਸਰਕਾਰ - ਅਕਾਲੀ ਦਲ

[Collection]

Post a Comment

0Comments

Post a Comment (0)