ਗੁਰਾਇਆ (ਜਲੰਧਰ) :-2025 ਦੀਆਂ ਸਕੂਲ ਖੇਡਾਂ ਵਿੱਚ ਗੁਰਾਇਆ ਦੀ ਸ਼ੌਰਿਆ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਗੁਰਾਇਆ ਜ਼ੋਨ 09 ਦੀਆਂ ਕਰਾਟੇ ਖੇਡਾਂ ਵਿੱਚ ਲੜਕਿਆਂ ਵਿੱਚ ਉਮਰ ਵਰਗ 17 ਵਿੱਚ ਸੁਖਮਨ ਸਿੰਘ ਪੁੱਤਰ ਸ਼੍ਰੀ ਅਵਤਾਰ ਲਾਲ, ਸਤਿੰਦਰ ਸਿੰਘ ਪੁੱਤਰ ਸ਼੍ਰੀ ਨਾਜ਼ਰ ਸਿੰਘ, ਜਸ਼ਨ ਪੁੱਤਰ ਸ਼੍ਰੀ ਅਮਰਜੀਤ ਸਿੰਘ ਨੇ ਗੋਲਡ ਮੈਡਲ , ਰੋਨਿਤ ਕੁਮਾਰ ਪੁੱਤਰ ਸ਼੍ਰੀ ਵਿਸ਼ਾਲ ਜੱਸ ਮਾਨ ਉਮਰ ਵਰਗ 17 ਵਿੱਚ ਤਨਿਸ਼ ਕੁਮਾਰ ਪੁੱਤਰ ਸ਼੍ਰੀ ਗੁਰਦੀਪ ਕੁਮਾਰ, ਉਮਰ ਵਰਗ 14 ਵਿੱਚ ਸਿ਼ਵਾਂਗ ਸ਼ਰਮਾ ਪੁੱਤਰ ਸ਼੍ਰੀ ਕੁਲਦੀਪ ਕੁਮਾਰ ਮਨਜਿੰਦਰ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਨੇ ਸਿਲਵਰ ਮੈਡਲ, ਉਮਰ ਵਰਗ 19 ਵਿੱਚ ਗੁਰਪ੍ਰੀਤ ਸਿੰਘ ਪੁੱਤਰ ਸ਼੍ਰੀ ਭਜਨ ਸਿੰਘ ਨੇ ਬਰੋਨਜ਼ ਮੈਡਲ ਅਤੇ ਲੜਕੀਆਂ ਵਿੱਚ ਉਮਰ ਵਰਗ 17 ਵਿੱਚ ਜੰਨਤ ਪੁੱਤਰੀ ਸ਼੍ਰੀ ਗੁਰਦੀਪ ਕੁਮਾਰ ਨੇ ਸਿਲਵਰ ਮੈਡਲ, ਸੰਤ ਸਿਮਰਨ ਕੌਰ ਪੁੱਤਰੀ ਸ਼੍ਰੀ ਜਸਵੀਰ ਸਿੰਘ ਨੇ ਗੋਲਡ ਮੈਡਲ ਉਮਰ ਵਰਗ 14 ਵਿੱਚ ਮਹਿਰੀਨ ਕੌਰ ਪੁੱਤਰੀ ਸ਼੍ਰੀ ਸੁਭਾਸ਼ ਚੰਦਰ ਨੇ ਸਿਲਵਰ ਮੈਡਲ ਹਾਸਿਲ ਕਰਕੇ ਸ਼ੌਰਿਆ ਅਕੈਡਮੀ ਦਾ ਨਾਮ ਰੌਸ਼ਨ ਕੀਤਾ।
ਅਕੈਡਮੀ ਆਉਣ 'ਤੇ ਕੋਚ ਜੱਸ ਮਾਨ ਤੇ ਸ਼ੌਰਿਆ ਫੈਡਰੇਸ਼ਨ ਦੇ ਚੇਅਰਪਰਸਨ ਰਜਨੀ ਸੇਲੋਪਾਲ ਅਤੇ ਕਰਾਟੇ ਦੇ ਇੰਟਰਨੈਸ਼ਨਲ ਸੀਨਿਅਰ ਕੋਚ ਸੁਰਿੰਦਰ ਸਿੰਘ ਨੇ ਖ਼ਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ
ਸੁਖਮਨ ਸਿੰਘ ਨੇ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਵਿੱਚ 0-6 ਦੇ ਸਕੋਰ ਨਾਲ ਉਮਰ ਵਰਗ 17 ਵਿੱਚ ਜ਼ਿਲ੍ਹੇ ਦਾ ਬੈਸਟ ਫਾਈਟਰ ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ।